Washington State

Office of the Attorney General

Attorney General

Nick Brown

ਨਫ਼ਰਤ ਦੀ ਰਿਪੋਰਟ ਕਰੋ। ਸਹਾਇਤਾ ਪ੍ਰਾਪਤ ਕਰੋ।

ਭਾਵੇਂ ਇਹ ਤੁਹਾਡੇ ਨਾਲ ਹੋਇਆ ਹੋਵੇ ਜਾਂ ਫਿਰ ਕਿਸੇ ਹੋਰ ਨਾਲ, ਤੁਸੀਂ ਇਕੱਲੇ ਨਹੀਂ ਹੋ: ਅਸੀਂ ਇੱਥੇ ਤੁਹਾਡੇ ਲਈ ਨਫ਼ਰਤ ਦੀ ਰਿਪੋਰਟ ਕਰਨ ਅਤੇ ਲੋੜੀਂਦੀ ਸਹਾਇਤਾ ਦੇਣ ਲਈ ਮੌਜੂਦ ਹਾਂ।

ਗੈਰ-ਐਮਰਜੈਂਸੀ

Hate Crimes & Bias Incidents Hotline

ਟਰੌਮਾ ਬਾਰੇ ਜਾਣਕਾਰ ਓਪਰੇਟਰ ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫਿਕ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹਨ।

240 ਤੋਂ ਵੱਧ ਭਾਸ਼ਾਵਾਂ ਵਿੱਚ ਦੋਭਾਸ਼ੀਆ ਸੇਵਾ ਉਪਲਬਧ ਹੈ।

ਅਸੀਂ ਸਾਰੀਆਂ ਰੀਲੇਅ ਕਾਲਾਂ ਦਾ ਜਵਾਬ ਦਿੰਦੇ ਹਾਂ।

ਤੁਸੀਂ ਸਾਨੂੰ ਕਿਸੇ ਵੀ ਸਮੇਂ ਔਨਲਾਈਨ ਰਿਪੋਰਟ ਕਰ ਸਕਦੇ ਹੋ:

ਨਫ਼ਰਤ ਅਧਾਰਿਤ ਅਪਰਾਧ ਜਾਂ ਪੱਖਪਾਤ ਵਾਲੀ ਘਟਨਾ ਦੀ ਰਿਪੋਰਟ ਕਰੋ (ਅੰਗਰੇਜ਼ੀ)

ਨਫ਼ਰਤ ਦੀ ਰਿਪੋਰਟ ਕਰੋ। ਸਹਾਇਤਾ ਪ੍ਰਾਪਤ ਕਰੋ।

ਹੋਰ ਖੇਤਰਾਂ ਵਾਂਗ, ਵਾਸ਼ਿੰਗਟਨ ਵਿੱਚ ਰਹਿਣ ਵਾਲੇ ਭਾਈਚਾਰੇ ਵੀ ਨਫ਼ਰਤ ਅਤੇ ਪੱਖਪਾਤ ਨਾਲ ਪ੍ਰਭਾਵਿਤ ਹਨ। Federal Bureau of Investigation (FBI, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਦਾ ਕਹਿਣਾ ਹੈ ਕਿ 2018 ਤੋਂ, ਸਭ ਤੋਂ ਵੱਧ ਨਫ਼ਰਤ ਅਧਾਰਿਤ ਅਪਰਾਧ ਦੀਆਂ ਰਿਪੋਰਟਾਂ ਦਰਜ ਕਰਨ ਵਾਲੇ ਚੋਟੀ ਦੇ ਪੰਜ ਰਾਜਾਂ ਵਿੱਚੋਂ ਇੱਕ ਰਾਜ ਵਾਸ਼ਿੰਗਟਨ ਰਿਹਾ ਹੈ। ਇਹ ਘਟਨਾਵਾਂ ਲੋਕਾਂ ਨੂੰ ਬਹੁਤ ਦੁੱਖ ਪਹੁੰਚਾ ਸਕਦੀਆਂ ਹਨ ਅਤੇ ਉਹਨਾਂ ਨੂੰ ਆਪਣੇ ਭਾਈਚਾਰੇ ਵਿੱਚ ਅਸੁਰੱਖਿਅਤ ਜਾਂ ਅਣਚਾਹਿਆ ਮਹਿਸੂਸ ਕਰਵਾ ਸਕਦੀਆਂ ਹਨ। ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਦੀਆਂ ਘਟਨਾਵਾਂ ਬਾਰੇ ਹਮੇਸ਼ਾ ਰਿਪੋਰਟ ਨਹੀਂ ਕੀਤੀ ਜਾਂਦੀ ਹੈ, ਇਸ ਲਈ ਸਾਡੇ ਕੋਲ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਇਹ ਘਟਨਾਵਾਂ ਕਿੰਨੀ ਵਾਰ ਵਾਪਰਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਵਾਸ਼ਿੰਗਟਨ ਸਾਰਿਆਂ ਦਾ ਸੁਆਗਤ ਕਰਨ ਵਾਲਾ, ਸਭ ਨੂੰ ਨਾਲ ਲੈ ਕੇ ਅੱਗੇ ਵਧਣ ਵਾਲਾ ਇੱਕ ਸੁਰੱਖਿਅਤ ਰਾਜ ਬਣੇ।

Hate Crimes & Bias Incidents Hotline (ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਹੌਟਲਾਈਨ) ਉਹ ਸੰਚਾਰ ਲਾਈਨ ਹੈ ਜਿੱਥੇ ਤੁਸੀਂ ਨਫ਼ਰਤ ਦੀ ਰਿਪੋਰਟ ਕਰ ਸਕਦੇ ਹੋ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਇਹ ਲਾਈਨ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਲਈ ਬਣਾਈ ਗਈ ਹੈ। ਅਸੀਂ ਚਾਹੁੰਦੇ ਹਾਂ ਕਿ:

  • ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜਿਹਨਾਂ ਨੇ ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਨੂੰ ਦੇਖਿਆ ਹੈ ਜਾਂ ਇਹਨਾਂ ਦਾ ਸ਼ਿਕਾਰ ਬਣੇ ਹਨ।
  • ਲੋਕਾਂ ਨੂੰ ਉਹਨਾਂ ਸੇਵਾਵਾਂ ਲਈ ਰੈਫਰ ਕੀਤਾ ਜਾਵੇ ਜੋ ਉਹਨਾਂ ਦੀ ਮਦਦ ਕਰ ਸਕਦੀਆਂ ਹਨ। ਅਸੀਂ ਪੁਲਿਸ ਨਹੀਂ ਹਾਂ ਅਤੇ ਅਸੀਂ ਉਦੋਂ ਤੱਕ ਪੁਲਿਸ ਨੂੰ ਰਿਪੋਰਟ ਨਹੀਂ ਕਰਦੇ ਹਾਂ ਜਦੋਂ ਤੱਕ ਤੁਸੀਂ ਅਜਿਹਾ ਕਰਨ ਲਈ ਨਹੀਂ ਕਹਿੰਦੇ।
  • ਵਾਸ਼ਿੰਗਟਨ ਦੀ ਵਿਧਾਨ ਸਭਾ, ਗਵਰਨਰ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਭਾਈਚਾਰੇ ਨੂੰ ਸਮੱਸਿਆ ਦੀ ਗੰਭੀਰਤਾ ਬਾਰੇ ਸੂਚਿਤ ਕੀਤਾ ਜਾਵੇ।

ਇਹ ਹੌਟਲਾਈਨ ਇੱਕ ਗੈਰ-ਐਮਰਜੈਂਸੀ ਰਿਪੋਰਟਿੰਗ ਲਾਈਨ ਹੈ। ਜੇਕਰ ਇਸ ਸਮੇਂ ਕੋਈ ਖ਼ਤਰਨਾਕ ਘਟਨਾ ਵਾਪਰ ਰਹੀ ਹੈ, ਤਾਂ ਕਿਰਪਾ ਕਰਕੇ 911 'ਤੇ ਕਾਲ ਕਰੋ।

ਹੌਟਲਾਈਨ ਉੱਤੇ ਕੀ ਹੁੰਦਾ ਹੈ, ਇਸ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ। (ਅੰਗਰੇਜ਼ੀ)

ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਬਣੇ ਵਾਸ਼ਿੰਗਟਨ ਦੇ ਕਾਨੂੰਨਾਂ ਦਾ ਇਤਿਹਾਸ

ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਬਣੇ ਵਾਸ਼ਿੰਗਟਨ ਦੇ ਪੁਰਾਣੇ ਅਤੇ ਮੌਜੂਦਾ ਕਾਨੂੰਨਾਂ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ। (ਅੰਗਰੇਜ਼ੀ)

ਕੀ ਤੁਸੀਂ ਖੁਦ ਨਫ਼ਰਤ ਅਧਾਰਿਤ ਅਪਰਾਧ ਜਾਂ ਪੱਖਪਾਤ ਵਾਲੀ ਘਟਨਾ ਦੇ ਸ਼ਿਕਾਰ ਬਣੇ ਹੋ ਜਾਂ ਅਜਿਹਾ ਕੁਝ ਹੁੰਦੇ ਵੇਖਿਆ ਹੈ?

ਵਾਸ਼ਿੰਗਟਨ ਦੇ ਕਾਨੂੰਨ ਅਧੀਨ, ਨਫ਼ਰਤ ਅਧਾਰਿਤ ਅਪਰਾਧ ਦਾ ਅਰਥ ਹੈ, ਕਿਸੇ ਵਿਅਕਤੀ ਦੀ ਅਨੁਮਾਨਿਤ ਨਸਲ, ਰੰਗ, ਧਰਮ, ਖ਼ਾਨਦਾਨ, ਰਾਸ਼ਟਰੀ ਮੂਲ, ਲਿੰਗ, ਜਿਨਸੀ ਰੁਝਾਨ, ਲਿੰਗ ਪ੍ਰਗਟਾਵੇ ਜਾਂ ਪਛਾਣ, ਜਾਂ ਮਾਨਸਿਕ, ਸਰੀਰਕ, ਜਾਂ ਸੰਵੇਦੀ ਅਪਾਹਜਤਾ ਦੇ ਅਧਾਰ 'ਤੇ ਉਸ ਵਿਅਕਤੀ ਉੱਤੇ ਵੈਰਪੁਣੇ ਵਿੱਚ ਅਤੇ ਜਾਣਬੁੱਝ ਕੇ, ਅਸਲ ਵਿੱਚ ਹਮਲਾ ਕਰਨਾ, ਹਮਲਾ ਕਰਨ ਦੀ ਧਮਕੀ ਦੇਣਾ ਜਾਂ ਉਹਨਾਂ ਦੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣਾ।

  • ਇਸ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ: ਕਿਸੇ ਹੋਰ ਵਿਅਕਤੀ ਨੂੰ ਸਰੀਰਕ ਸੱਟ ਪਹੁੰਚਾਉਣਾ ਜਾਂ ਉਸ ਉੱਤੇ ਹਮਲਾ ਕਰਨਾ
  • ਸੰਪੱਤੀ ਨੂੰ ਨੁਕਸਾਨ ਪਹੁੰਚਾਉਣਾ
  • ਕਿਸੇ ਹੋਰ ਵਿਅਕਤੀ ਜਾਂ ਲੋਕਾਂ ਦੇ ਸਮੂਹ ਨੂੰ ਧਮਕੀਆਂ ਦੇਣਾ ਜਿਸ ਨਾਲ ਉਹਨਾਂ ਵਿੱਚ ਸਰੀਰਕ ਸੱਟ ਲੱਗਣ ਜਾਂ ਸੰਪੱਤੀ ਨੂੰ ਨੁਕਸਾਨ ਪਹੁੰਚਣ ਵਰਗਾ "ਵਾਜਬ ਡਰ" ਪੈਦਾ ਹੋ ਜਾਂਦਾ ਹੈ।

ਵਾਸ਼ਿੰਗਟਨ ਦੇ ਕਾਨੂੰਨ ਅਧੀਨ, ਪੱਖਪਾਤ ਵਾਲੀ ਘਟਨਾ , ਦਾ ਅਰਥ ਹੈ, ਕਿਸੇ ਦੂਜੇ ਵਿਅਕਤੀ ਦੇ ਖਿਲਾਫ਼ ਦੁਸ਼ਮਣੀ ਜਾਂ ਨਫ਼ਰਤ ਦਾ ਪ੍ਰਗਟਾਵਾ ਕਰਨਾ, ਜੋ ਉਸ ਵਿਅਕਤੀ ਦੀ ਅਸਲ ਜਾਂ ਅਨੁਮਾਨਿਤ ਨਸਲ, ਰੰਗ, ਧਰਮ, ਸਿਧਾਂਤ, ਖ਼ਾਨਦਾਨ, ਰਾਸ਼ਟਰੀ ਮੂਲ, ਨਾਗਰਿਕਤਾ ਜਾਂ ਇਮੀਗ੍ਰੇਸ਼ਨ ਦੀ ਸਥਿਤੀ, ਲਿੰਗ, ਸੈਕਸ, ਜਿਨਸੀ ਝੁਕਾਅ, ਲਿੰਗ ਪ੍ਰਗਟਾਵੇ ਜਾਂ ਪਛਾਣ, ਮਾਨਸਿਕ, ਸਰੀਰਕ, ਜਾਂ ਸੰਵੇਦੀ ਅਪਾਹਜਤਾ, ਸਿਖਲਾਈ ਪ੍ਰਾਪਤ ਗਾਈਡ ਡੌਗ ਜਾਂ ਸਰਵਿਸ ਐਨੀਮਲ ਦੀ ਵਰਤੋਂ ਜਾਂ ਸਨਮਾਨ ਨਾਲ ਸੇਵਾਮੁਕਤ ਸਾਬਕਾ ਫੌਜੀ ਜਾਂ ਫੌਜੀ ਦਰਜੇ ਉੱਤੇ ਅਧਾਰਿਤ ਹੁੰਦਾ ਹੈ। ਪੱਖਪਾਤ ਵਾਲੀਆਂ ਘਟਨਾਵਾਂ ਵਿੱਚ ਨਿਮਨਲਿਖਤ ਚੀਜ਼ਾਂ ਸ਼ਾਮਲ ਹਨ, ਪਰ ਉਹ ਇੱਥੇ ਤੱਕ ਹੀ ਸੀਮਤ ਨਹੀਂ ਹਨ:

  • ਕਿਸੇ ਵਿਅਕਤੀ ਦੀ ਅਸਲ ਜਾਂ ਅਨੁਮਾਨਿਤ ਨਸਲ, ਲਿੰਗ, ਧਰਮ ਜਾਂ ਸੁਰੱਖਿਅਤ ਪਛਾਣ ਦੇ ਆਧਾਰ 'ਤੇ ਉਸ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ।
  • ਕਿਸੇ ਵਿਅਕਤੀ ਦੀ ਅਸਲ ਜਾਂ ਅਨੁਮਾਨਿਤ ਨਸਲ, ਲਿੰਗ, ਧਰਮ ਜਾਂ ਸੁਰੱਖਿਅਤ ਪਛਾਣ ਦੇ ਆਧਾਰ 'ਤੇ ਨਸਲਵਾਦੀ ਜਾਂ ਅਪਮਾਨਜਨਕ ਤਸਵੀਰਾਂ ਜਾਂ ਚਿੱਤਰ ਬਣਾਉਣਾ।
  • ਕਿਸੇ ਅਪਾਹਜ ਵਿਅਕਤੀ ਜਾਂ ਕਿਸੇ ਦੇ ਸੱਭਿਆਚਾਰਕ ਸਿਧਾਂਤਾਂ ਜਾਂ ਅਭਿਆਸਾਂ ਦਾ ਮਜ਼ਾਕ ਉਡਾਉਣਾ।
ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਵਾਲੀ ਘਟਨਾ ਵਿੱਚ ਅੰਤਰ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ। (ਅੰਗਰੇਜ਼ੀ)